ਅਮਰੀਕਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਪਾਰ

Category : Covid-19 updates | covid-19 Posted on 2021-01-25 10:49:23


ਅਮਰੀਕਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਪਾਰ

ਨਿਊਯਾਰਕ – ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ ‘ਚ ਇਸ ਮਾਰੂ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ। ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤਕ ਚਾਰ ਲੱਖ 17 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੁਨੀਆ ਦੇ ਕਿਸੇ ਵੀ ਦੇਸ਼ ‘ਚ ਏਨੀ ਵੱਡੀ ਗਿਣਤੀ ‘ਚ ਨਾ ਤਾਂ ਇਨਫੈਕਟਿਡ ਮਿਲੇ ਹਨ ਤੇ ਨਾ ਹੀ ਮੌਤ ਹੋਈ ਹੈ।

ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ, ਅਮਰੀਕਾ ‘ਚ ਐਤਵਾਰ ਨੂੰ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਦੋ ਕਰੋੜ 50 ਲੱਖ ਤਿੰਨ ਹਜ਼ਾਰ 695 ਹੋ ਗਈ ਹੈ। ਇਨ੍ਹਾਂ ‘ਚੋਂ ਸਭ ਤੋਂ ਵੱਧ ਮਾਮਲੇ ਕੈਲੀਫੋਰਨੀਆ ਸੂਬੇ ‘ਚ ਹਨ। ਇਸ ਸੂਬੇ ‘ਚ 31 ਲੱਖ 47 ਹਜ਼ਾਰ ਤੋਂ ਵੱਧ ਇਨਫੈਕਟਿਡ ਮਿਲੇ ਹਨ। ਇਸ ਤੋਂ ਬਾਅਦ ਟੈਕਸਾਸ ‘ਚ 22 ਲੱਖ 43 ਹਜ਼ਾਰ ਕੇਸ ਮਿਲੇ। ਜਦਕਿ ਫਲੋਰੀਡਾ ਤੋਂ ਬਾਅਦ ਟੈਕਸਾਸ ‘ਚ 16 ਲੱਖ 39 ਹਜ਼ਾਰ ਤੇ ਨਿਊਯਾਰਕ ‘ਚ 13 ਲੱਖ 23 ਹਜ਼ਾਰ ਕੇਸ ਪਾਏ ਗਏ। ਅਮਰੀਕਾ ‘ਚ ਬੀਤੀ 20 ਜਨਵਰੀ ਨੂੰ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੇਸ਼ ਭਰ ‘ਚ 100 ਦਿਨਾਂ ਲਈ ਮਾਸਕ ਪਾਉਣਾ ਤੇ ਸ਼ਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਕਰ ਦਿੱਤਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਇਹ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।

Stay tuned with us